Galatians 2

1ਤਦ ਚੌਦਾਂ ਸਾਲਾਂ ਦੇ ਬਾਅਦ ਮੈਂ ਬਰਨਬਾਸ ਅਤੇ ਤੀਤੁਸ ਨੂੰ ਨਾਲ ਲੈ ਕੇ ਯਰੂਸ਼ਲਮ ਨੂੰ ਫੇਰ ਗਿਆ । 2ਅਤੇ ਮੇਰਾ ਉਹਨਾਂ ਕੋਲ ਜਾਣਾ ਪਰਮੇਸ਼ੁਰ ਦੇ ਪ੍ਰਕਾਸ਼ਨ ਅਨੁਸਾਰ ਸੀ, ਉਸ ਖੁਸ਼ਖਬਰੀ ਨੂੰ ਜਿਸ ਦਾ ਮੈਂ ਪਰਾਈਆਂ ਕੌਮਾਂ ਵਿੱਚ ਪਰਚਾਰ ਕਰਦਾ ਹਾਂ ਉਹਨਾਂ ਅੱਗੇ ਵੀ ਪਰਚਾਰ ਕੀਤਾ ਪਰ ਉਹਨਾਂ ਲੋਕਾਂ ਨੂੰ ਜਿਹਨਾਂ ਦਾ ਸਮਾਜ ਵਿੱਚ ਵੱਡਾ ਨਾਮ ਹੈ, ਗੁਪਤ ਵਿੱਚ ਪਰਚਾਰ ਕੀਤਾ ਤਾਂ ਕਿ ਕਿਤੇ ਅਜਿਹਾ ਨਾ ਹੋਵੇ ਜੋ ਮੇਰੀ ਹੁਣ ਦੀ ਜਾਂ ਪਿਛਲੀ ਦੌੜ ਭੱਜ ਵਿਅਰਥ ਹੋ ਜਾਵੇ ।

3ਪਰ ਤੀਤੁਸ ਵੀ ਜੋ ਮੇਰੇ ਨਾਲ ਸੀ, ਭਾਵੇਂ ਯੂਨਾਨੀ ਸੀ ਤਾਂ ਵੀ ਜ਼ਬਰਦਸਤੀ ਸੁੰਨਤੀ ਨਾ ਬਣਾਇਆ ਗਿਆ । 4ਪਰ ਉਨ੍ਹਾਂ ਝੂਠੇ ਭਰਾਵਾਂ ਦੇ ਕਾਰਨ ਜੋ ਚੁੱਪ ਕੀਤੇ ਉਸ ਅਜ਼ਾਦੀ ਦੀ ਸੂਹ ਲੈਣ ਲਈ ਜਿਹੜੀ ਮਸੀਹ ਯਿਸੂ ਵਿੱਚ ਸਾਨੂੰ ਮਿਲੀ, ਚੋਰੀ ਵੜ ਆਏ ਕਿ ਸਾਨੂੰ ਬੰਧਨ ਵਿੱਚ ਲਿਆਉਣ । 5ਪਰ ਅਸੀਂ ਇੱਕ ਘੜੀ ਵੀ ਅਧੀਨ ਹੋ ਕੇ ਉਹਨਾਂ ਦੇ ਵੱਸ ਵਿੱਚ ਨਾ ਆਏ ਤਾਂ ਕਿ ਖੁਸ਼ਖਬਰੀ ਦੀ ਸਚਿਆਈ ਤੁਹਾਡੇ ਕੋਲ ਬਣੀ ਰਹੇ ।

6ਪਰ ਉਹ ਜਿਹਨਾਂ ਦਾ ਸਮਾਜ ਵਿੱਚ ਵੱਡਾ ਨਾਮ ਸੀ ਅਤੇ ਕੁੱਝ ਸਮਝੇ ਜਾਂਦੇ ਸਨ, ਉਹ ਭਾਵੇ ਕਿਹੋ ਜਿਹੇ ਵੀ ਹੋਣ, ਮੈਨੂੰ ਕੋਈ ਪਰਵਾਹ ਨਹੀਂ - ਪਰਮੇਸ਼ੁਰ ਕਿਸੇ ਮਨੁੱਖ ਦਾ ਪੱਖਪਾਤ ਨਹੀਂ ਕਰਦਾ ਹੈ, ਮੈਂ ਕਹਿੰਦਾ ਹਾਂ ਕਿ ਜਿਹਨਾਂ ਦਾ ਸਮਾਜ ਵਿੱਚ ਵੱਡਾ ਨਾਮ ਸੀ, ਉਹਨਾਂ ਤੋਂ ਮੈਨੂੰ ਤਾਂ ਕੁੱਝ ਪ੍ਰਾਪਤ ਨਹੀਂ ਹੋਇਆ । 7ਸਗੋਂ ਉਲਟਾ ਜਦੋਂ ਉਹਨਾਂ ਨੇ ਦੇਖਿਆ ਕਿ ਅਸੁੰਨਤੀਆਂ ਲਈ ਖੁਸ਼ਖਬਰੀ ਦਾ ਕੰਮ ਮੈਨੂੰ ਸੌਂਪਿਆ ਗਿਆ, ਜਿਵੇਂ ਸੁੰਨਤੀਆਂ ਲਈ ਪਤਰਸ ਨੂੰ । 8ਕਿਉਂਕਿ ਜਿਸ ਨੇ ਸੁੰਨਤੀਆਂ ਵਿੱਚ ਰਸੂਲ ਦੀ ਪਦਵੀ ਲਈ ਪਤਰਸ ਵਿੱਚ ਬਹੁਤ ਪ੍ਰਭਾਵ ਨਾਲ ਕੰਮ ਕੀਤਾ, ਉਹ ਨੇ ਪਰਾਈਆਂ ਕੌਮਾਂ ਦੇ ਲਈ ਮੇਰੇ ਵਿੱਚ ਵੀ ਬਹੁਤ ਪ੍ਰਭਾਵ ਨਾਲ ਕੰਮ ਕੀਤਾ ।

9ਅਤੇ ਜਦੋਂ ਉਨ੍ਹਾਂ ਨੇ ਉਸ ਕਿਰਪਾ ਨੂੰ ਜਿਹੜੀ ਮੇਰੇ ਉੱਤੇ ਹੋਈ ਜਾਣ ਲਿਆ ਤਾਂ ਯਾਕੂਬ, ਕੇਫ਼ਾਸ ਅਤੇ ਯੂਹੰਨਾ ਨੇ ਜਿਹੜੇ ਕਲੀਸਿਯਾ ਦੇ ਥੰਮ੍ਹ ਸਮਝੇ ਜਾਂਦੇ ਹਨ, ਉਹਨਾਂ ਨੇ ਮੇਰੇ ਅਤੇ ਬਰਨਬਾਸ ਨਾਲ ਸਾਂਝ ਦੇ ਸੱਜੇ ਹੱਥ ਮਿਲਾਏ ਕਿ ਅਸੀਂ ਪਰਾਈਆਂ ਕੌਮਾਂ ਕੋਲ ਜਾਈਏ ਅਤੇ ਉਹ ਸੁੰਨਤੀਆਂ ਕੋਲ ਜਾਣ । 10ਅਤੇ ਇਹ ਆਖਿਆ ਕੇਵਲ ਅਸੀਂ ਗ਼ਰੀਬਾਂ ਨੂੰ ਚੇਤੇ ਰੱਖੀਏ ਜਿਸ ਕੰਮ ਲਈ ਮੈਂ ਵੀ ਯਤਨ ਕੀਤਾ ਸੀ ।

11ਪਰ ਜਦੋਂ ਕੇਫ਼ਾਸ ਅੰਤਾਕਿਯਾ ਨੂੰ ਆਇਆ ਤਾਂ ਮੈਂ ਉਹ ਦੇ ਮੂੰਹ ਉੱਤੇ ਉਹ ਦਾ ਵਿਰੋਧ ਕੀਤਾ ਕਿਉਂ ਜੋ ਉਹ ਤਾਂ ਦੋਸ਼ੀ ਠਹਿਰਿਆ ਸੀ । 12ਇਸ ਲਈ ਕਿ ਉਸ ਤੋਂ ਪਹਿਲਾਂ ਜਦੋਂ ਕਈ ਜਣੇ ਯਾਕੂਬ ਦੀ ਵੱਲੋਂ ਆਏ ਤਾਂ ਉਹ ਪਰਾਈਆਂ ਕੌਮਾਂ ਦੇ ਨਾਲ ਖਾਂਦਾ ਹੁੰਦਾ ਸੀ ਪਰ ਜਦੋਂ ਉਹ ਆਏ ਤਾਂ ਯਹੂਦੀਆਂ ਦੇ ਡਰ ਦੇ ਮਾਰੇ ਉਹ ਪਿਛਾਹਾਂ ਹੱਟ ਗਿਆ ਅਤੇ ਆਪਣੇ ਆਪ ਨੂੰ ਅਲੱਗ ਕੀਤਾ ।

13ਅਤੇ ਬਾਕੀ ਯਹੂਦੀਆਂ ਨੇ ਵੀ ਉਹਨਾਂ ਦੇ ਨਾਲ ਕਪਟ ਕੀਤਾ ਐਥੋਂ ਤੱਕ ਜੋ ਬਰਨਬਾਸ ਵੀ ਉਹਨਾਂ ਦੇ ਕਪਟ ਨਾਲ ਭਰਮਾਇਆ ਗਿਆ । 14ਪਰ ਜਦੋਂ ਮੈਂ ਵੇਖਿਆ ਜੋ ਉਹ ਖੁਸ਼ਖਬਰੀ ਦੀ ਸਚਿਆਈ ਦੇ ਅਨੁਸਾਰ ਸਿੱਧੀ ਚਾਲ ਨਹੀਂ ਚੱਲਦੇ ਹਨ ਤਾਂ ਸਭਨਾਂ ਦੇ ਅੱਗੇ ਕੇਫ਼ਾਸ ਨੂੰ ਆਖਿਆ ਕਿ ਜਦੋਂ ਤੂੰ ਯਹੂਦੀ ਹੋ ਕੇ ਪਰਾਈਆਂ ਕੌਮਾਂ ਦੀ ਰੀਤ ਉੱਤੇ ਚੱਲਦਾ ਹੈਂ ਅਤੇ ਯਹੂਦੀਆਂ ਦੀ ਰੀਤ ਉੱਤੇ ਨਹੀਂ ਚੱਲਦਾ, ਤਾਂ ਤੂੰ ਕਿਵੇਂ ਗ਼ੈਰ ਕੌਮਾਂ ਨੂੰ ਯਹੂਦੀਆਂ ਦੀ ਰੀਤ ਉੱਤੇ ਜ਼ਬਰਦਸਤੀ ਚਲਾਉਂਦਾ ਹੈਂ ?

15ਅਸੀਂ ਜਨਮ ਤੋਂ ਯਹੂਦੀ ਹਾਂ ਅਤੇ ਪਰਾਈਆਂ ਕੌਮਾਂ ਵਿੱਚੋਂ ਪਾਪੀ ਨਹੀਂ । 16ਤਾਂ ਵੀ ਇਹ ਜਾਣ ਕੇ ਕਿ ਮਨੁੱਖ ਬਿਵਸਥਾ ਦੇ ਕੰਮਾਂ ਤੋਂ ਨਹੀਂ ਸਗੋਂ ਕੇਵਲ ਯਿਸੂ ਮਸੀਹ ਉੱਤੇ ਵਿਸ਼ਵਾਸ ਕਰਨ ਤੋਂ ਧਰਮੀ ਠਹਿਰਾਇਆ ਜਾਂਦਾ ਹੈ, ਅਸੀਂ ਆਪ ਵੀ ਮਸੀਹ ਯਿਸੂ ਉੱਤੇ ਵਿਸ਼ਵਾਸ ਕੀਤਾ ਤਾਂ ਕਿ ਅਸੀਂ ਬਿਵਸਥਾ ਦੇ ਕੰਮਾਂ ਤੋਂ ਨਹੀਂ ਪਰ ਮਸੀਹ ਯਿਸੂ ਉੱਤੇ ਵਿਸ਼ਵਾਸ ਕਰਨ ਦੇ ਕਾਰਨ ਧਰਮੀ ਠਹਿਰਾਏ ਜਾਈਏ ਕਿਉਂਕਿ ਕੋਈ ਵੀ ਬਿਵਸਥਾ ਦੇ ਕੰਮਾਂ ਤੋਂ ਧਰਮੀ ਨਹੀਂ ਠਹਿਰਾਇਆ ਜਾਵੇਗਾ ।

17ਪਰ ਅਸੀਂ ਜਿਹੜੇ ਮਸੀਹ ਵਿੱਚ ਧਰਮੀ ਠਹਿਰਾਏ ਜਾਣ ਦੀ ਭਾਲ ਕਰਦਿਆਂ ਆਪ ਵੀ ਪਾਪੀ ਨਿੱਕਲੇ, ਤਾਂ ਕੀ ਮਸੀਹ ਪਾਪ ਦਾ ਸੇਵਾਦਾਰ ਹੋਇਆ ? ਕਦੇ ਨਹੀਂ ! 18ਕਿਉਂਕਿ ਜੋ ਮੈਂ ਤੋੜ ਦਿੱਤਾ ਜੇਕਰ ਉਸੇ ਨੂੰ ਫੇਰ ਬਣਾਵਾਂ ਤਾਂ ਮੈਂ ਆਪਣੇ ਆਪ ਨੂੰ ਅਪਰਾਧੀ ਸਾਬਤ ਕਰਦਾ ਹਾਂ । 19ਇਸ ਲਈ ਜੋ ਮੈਂ ਬਿਵਸਥਾ ਹੀ ਦੇ ਕਾਰਨ ਬਿਵਸਥਾ ਦੀ ਵੱਲੋਂ ਮਰਿਆ ਤਾਂ ਕਿ ਪਰਮੇਸ਼ੁਰ ਲਈ ਜਿਉਂਦਾ ਰਹਾਂ ।

20ਮੈਂ ਮਸੀਹ ਦੇ ਨਾਲ ਸਲੀਬ ਉੱਤੇ ਚੜਾਇਆ ਗਿਆ ਹਾਂ, ਪਰ ਹੁਣ ਮੈਂ ਜਿਉਂਦਾ ਨਹੀਂ ਸਗੋਂ ਮਸੀਹ ਮੇਰੇ ਵਿੱਚ ਜਿਉਂਦਾ ਹੈ ਅਤੇ ਹੁਣ ਜੋ ਮੈਂ ਸਰੀਰ ਵਿੱਚ ਜਿਉਂਦਾ ਹਾਂ ਸੋ ਪਰਮੇਸ਼ੁਰ ਦੇ ਪੁੱਤਰ ਉੱਤੇ ਵਿਸ਼ਵਾਸ ਨਾਲ ਜਿਉਂਦਾ ਹਾਂ, ਜਿਸ ਨੇ ਮੈਨੂੰ ਪਿਆਰ ਕੀਤਾ ਅਤੇ ਆਪਣੇ ਆਪ ਨੂੰ ਮੇਰੇ ਲਈ ਦੇ ਦਿੱਤਾ । ਮੈਂ ਪਰਮੇਸ਼ੁਰ ਦੀ ਕਿਰਪਾ ਨੂੰ ਵਿਅਰਥ ਨਹੀਂ ਸਮਝਦਾ ਕਿਉਂਕਿ ਜੇ ਬਿਵਸਥਾ ਦੇ ਰਾਹੀਂ ਧਾਰਮਿਕਤਾ ਹੁੰਦੀ ਤਾਂ ਮਸੀਹ ਦਾ ਮਰਨਾ ਵਿਅਰਥ ਹੀ ਹੋਇਆ ।

21

Copyright information for PanULB